RSS

Dil Di gall

ਵਕਤ ਦੀ ਮਾਰ
ਦਿਲ ਦੀ ਹਾਰ
ਹੈ ਝੱਲਣੀਂ ਔਖੀ,
ਇਹ ਦੁਨੀਆਂ-ਦਾਰੀ
ਰੂਹ ਦੀ ਯਾਰੀ
ਅੱਧ-ਵਿਚਕਾਰ
ਨਈਂ ਛੱਡਣੀਂ ਸੌਖੀ,
ਦਿਲ ਦੀ ਸੱਟ
ਤੇ ਅੱਲ੍ਹੇ ਫੱਟ
ਬੜਾ ਦੁੱਖ ਦਿੰਦੇ,
ਜਿੰਨਾਂ ਦੇ ਲੱਗੀ
ਹੋਈ ਠੱਗੀ
ਤੜਫਦੇ ਰਹਿੰਦੇ,
ਜੇ ਸੀ ਛੱਡਣਾਂ
ਦਿਲ ਚੋਂ ਕੱਢਣਾਂ
ਨਈਂ ਸੀ ਲਾਉਣੀ,
ਕੋਲ਼ ਨਾ ਖੜਦੇ
ਗੁੱਟ ਨਾ ਫੜਦੇ
ਜੇ ਬਾਂਹ ਛੁਡਾਉਣੀਂ,
ਵਾਸਤਾ ਈ ਰੱਬ ਦਾ
ਨਈਂਉਂ ਲੱਭਦਾ
ਰੂਹ ਦਾ ਜਾਨੀਂ,
ਤੂੰ ਪਛਤਾਉਣਾਂ
“ਰਾਏ” ਨਈਂ ਥਿਆਉਣਾਂ
ਮੁੜ ਨਈਂ ਆਉਣਾਂ
ਜੇ ਹੋ ਗਿਆ ਫਾਨੀਂ……… 😦

 
Leave a comment

Posted by on October 30, 2015 in ਕਵਿਤਾਵਾਂ

 

Dil

ਵਕਤ ਦੀ ਮਾਰ
ਦਿਲ ਦੀ ਹਾਰ
ਹੈ ਝੱਲਣੀਂ ਔਖੀ,
ਇਹ ਦੁਨੀਆਂ-ਦਾਰੀ
ਰੂਹ ਦੀ ਯਾਰੀ
ਅੱਧ-ਵਿਚਕਾਰ
ਨਈਂ ਛੱਡਣੀਂ ਸੌਖੀ,
ਦਿਲ ਦੀ ਸੱਟ
ਤੇ ਅੱਲ੍ਹੇ ਫੱਟ
ਬੜਾ ਦੁੱਖ ਦਿੰਦੇ,
ਜਿੰਨਾਂ ਦੇ ਲੱਗੀ
ਹੋਈ ਠੱਗੀ
ਤੜਫਦੇ ਰਹਿੰਦੇ,
ਜੇ ਸੀ ਛੱਡਣਾਂ
ਦਿਲ ਚੋਂ ਕੱਢਣਾਂ
ਨਈਂ ਸੀ ਲਾਉਣੀ,
ਕੋਲ਼ ਨਾ ਖੜਦੇ
ਗੁੱਟ ਨਾ ਫੜਦੇ
ਜੇ ਬਾਂਹ ਛੁਡਾਉਣੀਂ,
ਵਾਸਤਾ ਈ ਰੱਬ ਦਾ
ਨਈਂਉਂ ਲੱਭਦਾ
ਰੂਹ ਦਾ ਜਾਨੀਂ,
ਤੂੰ ਪਛਤਾਉਣਾਂ
“ਰਾਏ” ਨਈਂ ਥਿਆਉਣਾਂ
ਮੁੜ ਨਈਂ ਆਉਣਾਂ
ਜੇ ਹੋ ਗਿਆ ਫਾਨੀਂ……… 😦

 
Leave a comment

Posted by on October 30, 2015 in ਕਵਿਤਾਵਾਂ

 

PP

L

 
Leave a comment

Posted by on October 29, 2015 in ਕਵਿਤਾਵਾਂ

 

ਅਸੀਂ ਛਪ ਗਏ ਵਿੱਚ ਕਿਤਾਬਾਂ ਦੇ ਇੱਕ ਤੇਰੇ ਕਰਕੇ………

ਸਾਡੇ ਲਫਜ਼ਾਂ ਦੇ ਨਾਲ਼ ਭਰ ਗਏ ਨੇ ਕੁਝ ਖਾਲੀ ਵਰਕੇ, ਅਸੀਂ ਛਪ ਗਏ ਵਿੱਚ ਕਿਤਾਬਾਂ ਦੇ ਇੱਕ ਤੇਰੇ ਕਰਕੇ......... ਤੂੰ ਦੱਸਿਆ ਕਿੰਝ ਖਿਆਲਾਂ ਨੂੰ ਲਫਜਾਂ ਵਿੱਚ ਪਰੋਣਾਂ, ਵਾਹ-ਵਾਹ ਕਰਦੀ ਥੱਕਦੀ ਨਾ ਕੁਝ ਲਿਖ ਕੇ ਜਦੋਂ ਦਿਖਾਉਣਾਂ, ਗੱਲਾਂ ਅੱਜ ਵੀ ਚੇਤੇ ਕਰਦਾ ਹਾਂ ਦਿਲ ਜਿਹਾ ਭਰਕੇ, ਅਸੀਂ ਛਪ ਗਏ ਵਿੱਚ ਕਿਤਾਬਾਂ ਦੇ ............. ਸ਼ਬਦ ਮੇਰੇ ਤੇ ਸੋਚ ਤੇਰੀ ਨੂੰ ਲੋਕ ਸਲਾਮਾਂ ਕਰਦੇ ਨੇ, ਕੋਈ ਗਲਤ ਨਾ ਸੋਚੇ ਤੇਰੇ ਲਈ ਕੁਝ ਰੱਖੇ ਤਾਂ ਹੀ ਪਰਦੇ ਨੇ, ਦੇਣ ਤੇਰਾ ਨਈ ਦੇ ਸਕਦਾ ਮੈਂ ਕਦੇ ਵੀ ਮਰਕੇ, ਅਸੀਂ ਛਪ ਗਏ ਵਿੱਚ ਕਿਤਾਬਾਂ ਦੇ.................. ਅੱਜ ਵੀ ਜੇ ਕੁਝ ਲਿਖਦਾ ਹਾਂ ਬਸ ਤੈਨੂੰ ਦਿਸਣੇ ਲਈ, ਕੁਝ ਗਲਤ ਨਈ ਲਿਖਦਾ "ਰਾਏ" ਬਜ਼ਾਰ ਚ ਵਿਕਣੇ ਲਈ, ਤੇਰੇ ਅੱਗੇ ਸਿੱਜਦਾ ਏ ਸਿਰ ਕਦਮੀਂ ਧਰਕੇ, ਅਸੀਂ ਛਪ ਗਏ ਵਿੱਚ ਕਿਤਾਬਾਂ ਦੇ ਇੱਕ ਤੇਰੇ ਕਰਕੇ......................

ਸਾਡੇ ਲਫਜ਼ਾਂ ਦੇ ਨਾਲ਼ ਭਰ ਗਏ ਨੇ
ਕੁਝ ਖਾਲੀ ਵਰਕੇ,
ਅਸੀਂ ਛਪ ਗਏ ਵਿੱਚ ਕਿਤਾਬਾਂ ਦੇ
ਇੱਕ ਤੇਰੇ ਕਰਕੇ………
ਤੂੰ ਦੱਸਿਆ ਕਿੰਝ ਖਿਆਲਾਂ ਨੂੰ
ਲਫਜਾਂ ਵਿੱਚ ਪਰੋਣਾਂ,
ਵਾਹ-ਵਾਹ ਕਰਦੀ ਥੱਕਦੀ ਨਾ
ਕੁਝ ਲਿਖ ਕੇ ਜਦੋਂ ਦਿਖਾਉਣਾਂ,
ਗੱਲਾਂ ਅੱਜ ਵੀ ਚੇਤੇ ਕਰਦਾ ਹਾਂ
ਦਿਲ ਜਿਹਾ ਭਰਕੇ,
ਅਸੀਂ ਛਪ ਗਏ ਵਿੱਚ ਕਿਤਾਬਾਂ ਦੇ ………….
ਸ਼ਬਦ ਮੇਰੇ ਤੇ ਸੋਚ ਤੇਰੀ ਨੂੰ
ਲੋਕ ਸਲਾਮਾਂ ਕਰਦੇ ਨੇ,
ਕੋਈ ਗਲਤ ਨਾ ਸੋਚੇ ਤੇਰੇ ਲਈ
ਕੁਝ ਰੱਖੇ ਤਾਂ ਹੀ ਪਰਦੇ ਨੇ,
ਦੇਣ ਤੇਰਾ ਨਈ ਦੇ ਸਕਦਾ
ਮੈਂ ਕਦੇ ਵੀ ਮਰਕੇ,
ਅਸੀਂ ਛਪ ਗਏ ਵਿੱਚ ਕਿਤਾਬਾਂ ਦੇ………………
ਅੱਜ ਵੀ ਜੇ ਕੁਝ ਲਿਖਦਾ ਹਾਂ
ਬਸ ਤੈਨੂੰ ਦਿਸਣੇ ਲਈ,
ਕੁਝ ਗਲਤ ਨਈ ਲਿਖਦਾ “ਰਾਏ”
ਬਜ਼ਾਰ ਚ ਵਿਕਣੇ ਲਈ,
ਤੇਰੇ ਅੱਗੇ ਸਿੱਜਦਾ ਏ
ਸਿਰ ਕਦਮੀਂ ਧਰਕੇ,
ਅਸੀਂ ਛਪ ਗਏ ਵਿੱਚ ਕਿਤਾਬਾਂ ਦੇ
ਇੱਕ ਤੇਰੇ ਕਰਕੇ………………….

 
Leave a comment

Posted by on August 18, 2015 in ਕਵਿਤਾਵਾਂ

 
Image

image

 
Leave a comment

Posted by on November 18, 2014 in ਕਵਿਤਾਵਾਂ

 

ਜਦੋਂ ਦੇ ਮਿਲੇ ਹਮਦਰਦ ਬੜੇ ਨੇ
ਉਦੋਂ ਦੇ ਦਿਲ ਵਿੱਚ ਦਰਦ ਬੜੇ ਨੇ…

 
Leave a comment

Posted by on October 11, 2014 in ਕਵਿਤਾਵਾਂ

 

ਵਰਤ

ਫੇਸਬੁੱਕ ਤੇ ਕਰਵਾ ਚੌਥ ਦੇ ਵਰਤ ਦੀਆਂ ਤਿਆਰੀਆਂ ਦੇਖ ਕੇ ਮੈਂ ਅੱਜ ਫੋਨ ਤੇ ਘਰਵਾਲੀ ਨੂੰ ਪੁੱਛਿਆ
ਕਰਮਾਂ ਵਾਲ਼ੀਏ ਸਵੇਰੇ ਭਲਾ ਕੀ ਆ ?
ਕਹਿੰਦੀ ਪਤਾ ਹੈ ਜੀ
ਸ਼ਨੀਵਾਰ ਆ ।
ਤੇ ਜਵਾਕਾਂ ਦੇ ਸਕੂਲ ਪੇਰੈਂਟਸ ਮੀਟਿੰਗ ਵੀ ਆ ।
ਘਰਦੇ ਸਾਰੇ ਕੰਮ ਮੁਕਾ ਕੇ ਉੱਥੇ ਵੀ ਜਾਣਾਂ ਪੈਣਾਂ ।
ਡੈਡੀ ਵਾਂਹਡੇ ਗਏ ਆ ।
ਮੱਝ ਨੂੰ ਪੱਠੇ ਵੀ ਮੈਨੂੰ ਤੇ ਮੰਮੀ ਨੂੰ ਪਾਉਣੇ ਪੈਂਦੇ ਆ ।ਕਿੰਨੇ ਕੱਪੜੇ ਜਮਾਂ ਹੋਏ ਪਏ ਆ ਧੋਣ ਨੂੰ ।
ਪਰਸੋਂ ਫਿਰ ਐਤਵਾਰ ਆ ।
ਜਵਾਕਾਂ ਦੇ ਸਿਰ ਵੀ ਨਹਵਾਉਣੇ ਆ ।
ਇਹਨਾਂ ਦੀਆਂ ਕਾਪੀਆਂ-ਕਿਤਾਬਾਂ ਵੀ ਦੇਖਣੀਆਂ ।
ਸੱਚ ਪੈਸੇ ਵੀ ਭੇਜੋ ਇਹਨਾਂ ਦੀ ਫੀਸ ਵੀ ਤਾਰਨ ਵਾਲ਼ੀ ਆ
ਮੈਂ ਸੋਚੀਂ ਪੈ ਗਿਆ ਕਰਵਾ-ਚੌਥ ਪਤਾ ਨਈ ਕਿੱਥੇ ਮਨਾਇਆ ਜਾ ਰਿਹਾ । ਸਾਡੇ ਘਰ ਤੇ ਆਹ ਹਾਲ ਆ

 
Leave a comment

Posted by on October 11, 2014 in ਕਵਿਤਾਵਾਂ

 
Image

20140804-105953-39593963.jpg

 
Leave a comment

Posted by on August 4, 2014 in ਕਵਿਤਾਵਾਂ

 

ਮੈਨੂੰ ਲਿਖਣਾਂ ਆਉਂਦਾ ਜੇ

ਮੈਨੂੰ ਲਿਖਣਾਂ ਆਉਂਦਾ ਜੇ
ਲਿਖਦਾ ਮੈਂ ਉਹਦੇ ਦੇ ਰੰਗਾਂ ਤੇ,
ਕੁਝ ਲਿਖਦਾ ਤਕੜੇ ਲੋਕਾਂ ਤੇ
ਕੁਝ ਫਿਰਦੇ ਭੁੱਖੇ-ਨੰਗਾਂ ਤੇ
ਮੈਨੂੰ ਲਿਖਣਾਂ ਆਉਂਦਾ…………

ਕੁਝ ਬੇਈਮਾਨ ਸਰਕਾਰਾਂ ਤੇ
ਕੁਝ ਨਕਲ਼ੀ ਜਥੇਦਾਰਾਂ ਤੇ
ਕੁਝ ਪੜ੍ਹੇ ਬੇਰੁਜਗਾਰਾਂ ਤੇ
ਉਹਨਾਂ ਵੱਲੋਂ ਮੰਗੀਆਂ ਮੰਗਾਂ ਤੇ
ਮੈਨੂੰ ਲਿਖਣਾਂ ਆਉਂਦਾ ਜੇ
ਲਿਖਦਾ ਮੈਂ ਉਹਦੇ……..

ਕੁਝ ਲਿਖਦਾ ਪਖੰਡੀ ਬਾਬਿਆਂ ਤੇ
ਉਹਨਾਂ ਦੇ ਚਲਦੇ ਦਾਬਿਆਂ ਤੇ,
ਖੋਲੇ ਡੇਰੇ ਵਾਂਗ ਜੋ ਢਾਬਿਆਂ ਦੇ
ਲਾਹੀਆਂ ਸਭ ਸ਼ਰਮਾਂ ਸੰਗਾਂ ਤੇ
ਮੈਨੂੰ ਲਿਖਣਾਂ ਆਉਂਦਾ ਜੇ
ਲਿਖਦਾ ਮੈਂ ਰੱਬ……………

ਕੁਝ ਨਸ਼ੇ ਚ ਡੁੱਬੀ ਜਵਾਨੀਂ ਤੇ
ਸਮੈਕ,ਚਿੱਟੇ ਦੀ ਹੋਈ ਦੀਵਾਨੀਂ ਤੇ,
ਫਿਰੇ ਕਰਦੀ ਜੋ ਮਨ-ਮਾਨੀ ਤੇ
ਨਸ਼ਾ ਵੇਚਣ ਵਾਲੇ ਮਲੰਗਾਂ ਤੇ
ਮੈਨੂੰ ਲਿਖਣਾਂ ਆਉਂਦਾ ਜੇ
ਲਿਖਦਾ ਮੈਂ ਰੱਬ ਦੇ…………..

“ਰਾਏ” ਲਿਖਦਾ ਪਿੰਡ ਦੇ ਰਾਹਵਾਂ ਤੇ
ਇਹਨਾਂ ਆਉਂਦੇ ਜਾਂਦੇ ਸਾਹਵਾਂ ਤੇ,
ਸੱਜਣਾਂ ਦੀਆਂ ਅਦਾਵਾਂ ਤੇ
ਉਹਦੇ ਗਮ ਤੇ ਅੱਥਰੇ ਚਾਵਾਂ ਤੇ
ਉਹਦੇ ਬਾਹੀਂ ਪਾਈਆਂ ਵੰਗਾਂ ਤੇ
ਮੈਨੂੰ ਲਿਖਣਾ ਆਉਂਦਾ ਜੇ
ਲਿਖਦਾ ਮੈਂ ਉਹਦੇ ਰੰਗਾਂ ਤੇ……………

 
Leave a comment

Posted by on August 4, 2014 in ਕਵਿਤਾਵਾਂ

 

ਕਿਹੜੇ ਵੇਲੇ ਰੋਂਦਾ ਹਾਂ
ਮੈਂ ਕਿਹੜੀ ਗੱਲੋਂ ਹੱਸਦਾ,
ਸਮਝ ਸਕੇ ਕੋਈ ਮੈਨੂੰ
ਨਈਂ ਰੋਗ ਕਿਸੇ ਵੱਸ ਦਾ,
ਮਿਲਦੇ ਨੇ ਲੋਕ ਭਾਵੇਂ
ਤੂੰ ਨਈਂਉਂ ਮਿਲਦੀ,
ਤੇਰੇ ਬਾਝੋਂ ਸਮਝੇ ਨਾ
ਪੀੜ ਕੋਈ ਦਿਲ ਦੀ………….

 
1 Comment

Posted by on June 1, 2014 in ਕਵਿਤਾਵਾਂ